Latest Posts

6/recent/ticker-posts

aaa

5 kw solar plant price with subsidy


ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਜੇਕਰ ਆਪਾਂ ਆਪਣੇ ਘਰ ਦੇ ਵਿੱਚ 5Kw solar system ਲਗਾਈਏ, ਬਿਜਲੀ ਦਾ ਬਿੱਲ ਘੱਟ ਕਰਨ ਦੇ ਲਈ ਤੇ ਉਹਦੇ ਉੱਪਰ ਕਿੰਨਾ ਖਰਚਾ ਆਵੇਗਾ ਕਿੰਨੇ ਰੁਪਏ ਉਹਦੇ ਤੇ ਸਬਸਿਡੀ ਆ ਕੀ ਕੁਛ ਆਪਾਂ ਨੂੰ ਕਰਨਾ ਪਵੇਗਾ।

solar ਲਗਾਉਣ ਦੀ ਜਰੂਰਤ ਹੀ ਕਿਉਂ ਹੈ ?

ਜਿਵੇਂ ਕਿ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਹਰ ਬੰਦਾ ਸੋਚਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਿਜਲੀ ਦਾ ਬਿੱਲ ਘੱਟ ਕਿਵੇਂ ਕਰੀਏ, ਪਹਿਲਾਂ ਲੋਕ ਕੁੰਡੀ ਵਗੈਰਾ ਲਗਾ ਲੈਂਦੇ ਸੀ ਜਾਂ ਹੋਰ ਕਈ ਸਾਧਨ ਸੀ ਬਿਜਲੀ ਚੋਰੀ ਦੇ ਉਸ ਸਮੇਂ ਲੋੜ ਵੀ ਇਨਾ ਜਿਆਦਾ ਨਹੀਂ ਹੁੰਦੀ ਸੀ।

ਪਰ ਅੱਜ ਕੱਲ ਜਿਵੇਂ ਕਿ ਹਰ ਘਰ ਦੇ ਵਿੱਚ ਦੋ-ਦੋ ਏਸੀ ਲੱਗ ਚੁੱਕੇ ਆ ਤੇ ਨਾਲ ਦੀ ਨਾਲ ਹੀ ਜਿਹੜੇ ਬਿਜਲੀ ਦੇ ਮੀਟਰ ਆ ਉਹ ਵੀ ਸਮਾਰਟ ਹੋ ਰਹੇ ਆ ਜਾਂ ਕੇਬਲਾਂ ਪੈ ਰਹੀਆਂ ਯਾਨੀ ਕਿ ਕੁੰਡੀ ਦਾ ਕੰਮ ਬੰਦ ਹੋ ਰਿਹਾ ਤੇ ਬਿਜਲੀ ਦਾ ਬਿੱਲ ਘੱਟ ਕਰਨ ਦੇ ਲਈ ਸਿਰਫ ਇੱਕੋ ਇੱਕ ਸਾਧਨਾ ਉਹ ਆ ਜੀ ਸੋਲਰ।

ਗੌਰਮੈਂਟ ਵੀ ਸੋਲਰ ਦੇ ਉੱਪਰ ਕਾਫੀ ਖਿੱਚ ਕਰ ਰਹੀ ਆ ਕਿ ਹਰ ਘਰ ਦੇ ਵਿੱਚ ਸੋਲਰ ਲੱਗੇ ਪ੍ਰਧਾਨ ਮੰਤਰੀ ਨੇ ਵੀ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਆ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਇਹਦੇ ਵਿੱਚ ਆਪਾਂ ਨੂੰ ਇਕ ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਸਬਸਿਡੀ ਮਿਲਦੀ ਹੈ ।

ਆਪਾਂ ਗੱਲ ਕਰਦੇ ਆਂ 5Kw solar system ਦੀ , ਕਿਉਂਕਿ ਜਿਹੜਾ ਪੰਜ ਕਿਲੋਵਾਟ ਹੁੰਦਾ ਇਹ ਇੱਕ ਦਿਨ ਦੀ 20 ਤੋਂ 25 ਯੂਨਿਟਾਂ ਬਣਾ ਦਿੰਦਾ ਤੇ ਇੱਕ ਘਰ ਵਿੱਚ ਜਿੱਥੇ ਦੋ ਏਸੀ ਲੱਗੇ ਹੋਣ ਉੱਥੇ 20 ਤੋਂ 25 ਯੂਨਿਟ ਆ ਕਾਫੀ ਹੁੰਦੀਆਂ ਹਨ।

ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਬਹੁਤ ਘੱਟ ਜਾਨੀ ਕਿ ਤੁਸੀਂ ਉਹ ਕਹਿ ਸਕਦੇ ਆ ਵੀ ਜਿੱਥੇ ਤੁਹਾਡਾ ਬਿਜਲੀ ਦਾ ਬਿੱਲ 10000 ਰੁਪਏ ਆਉਂਦਾ ਉਥੇ ਇੱਕ ਹਜਾਰ ਰੁਪਏ ਦੇ ਵਿੱਚ ਹੀ ਸਰ ਜਾਂਦਾ, ਇਹ ਇੱਕ ਅੰਦਾਜਾ ਹੈ।

5Kw solar system ਸਬਸਿਡੀ ਕਿੰਨੀ ?

ਦੋ ਤਰ੍ਹਾਂ ਦੇ ਨਾਲ ਤੁਸੀਂ ਲਗਾ ਸਕਦੇ ਹੋ ਸਭ ਤੋਂ ਪਹਿਲਾਂ ਇਹ ਕਿ ਜਿਹੜਾ 5Kw solar system ਹੁੰਦਾ ਉਹਦੇ ਵਿੱਚ ਜਿੰਨੇ ਵੀ ਆਪਾਂ ਸੋਲਰ ਪੈਨਲ ਲਗਾਵਾਂਗੇ ਉਹ ਜੇਕਰ [ ਡੀ ਸੀ ਆਰ ] ਲਗਾਵਾਂਗੇ ਤਾਂ ਆਪਾਂ ਨੂੰ ਇਸ ਦੇ ਉੱਪਰ ਸਬਸਿਡੀ ਮਿਲਦੀ ਆ।

ਤਿੰਨ ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਆਪਾਂ ਨੂੰ 78000 ਸਬਸਿਡੀ ਮਿਲਦੀ ਹੈ। ਜੇਕਰ ਡੀਸੀਆਰ ਪੈਨਲ ਲਗਾਉਣੇ ਆ ਤਾਂ ਕਰ ਕੇ ਹੀ ਮਿਲੇਗੀ।

5 kw solar plant price with subsidy


DCR Solar panel ਕੀ ਹਨ ?

ਡੀਸੀਆਰ ਸੋਲਰ ਪੈਨਲ ਉਹ ਹੁੰਦੇ ਆ ਜਿਹੜੇ ਕਿ ਆਪਣੇ ਦੇਸ਼ ਦੇ ਵਿੱਚ ਹੀ ਪੂਰੇ ਪੈਨਲ ਬਣੇ ਹੋਣ ਸਮੇਤ ਸੈੱਲ ਸਮੇਤ ਉਸਦੀ ਅਸੇਬਲਿੰਗ ਵੀ ਭਾਰਤ ਵਿੱਚ ਹੋਈ ਹੋਵੇ ਅਤੇ ਜਿਹੜੇ ਨੌਨ ਡੀਸੀ ਆਰ ਪੈਨਲ ਹੁੰਦੇ ਆ ਇਹ ਸਾਰੇ ਭਾਰਤ ਯੋ ਬਾਹਰ ਦੇ ਦੇਸ਼ਾਂ ਵਿੱਚ ਬਣੇ ਹੁੰਦੇ।

ਨਾਨ ਡੀ ਸੀ ਆਰ ਇਸ ਦੇ ਉੱਪਰ ਸਬਸਿਡੀ ਨਹੀਂ ਮਿਲਦੀ ਪਰ ਇਹ ਡੀ ਸੀ ਆਰ ਦੇ ਮੁਕਾਬਲੇ ਸਸਤੇ ਹੁੰਦੇ ਹਨ ਮੰਨ ਕੇ ਚੱਲੋ ਤੁਸੀਂ ਇੱਕ ਕਿਲੋਵਾਟ ਦੇ ਪਿੱਛੇ ਜਿਹੜੇ ਡੀਸੀਆਰ ਸੋਲਰ ਪੈਨਲ ਹੁੰਦੇ ਉਹ 5000 ਮਹਿੰਗੇ ਆ ਜੇਕਰ ਆਪਾਂ ਪੰਜ ਕਿਲੋਵਾਟ ਦਾ ਸਿਸਟਮ ਲਗਾਉਣੇ ਆ ਡੀਸੀ ਆਰ ਪੈਨਲ ਦੇ ਨਾਲ ਤੇ ਆਪਾਂ ਨੂੰ ਇਹ 25000 ਮਹਿੰਗਾ ਪਵੇਗਾ।

ਪਰ ਆਪਾਂ ਨੂੰ ਇਸ ਉਪਰ ਸਬਸਿਡੀ ਮਿਲੇਗੀ 78000 ਯਾਨੀ ਕਿ ਆਪਣਾ ਸਿੱਧਾ ਸਿੱਧਾ ਵੀ 53 ਹਜਾਰ ਰੁਪਏ ਦੇ ਆਸ ਪਾਸ ਬਚਦਾ। ਪਰ ਜੇਕਰ ਦੋਨਾਂ ਦੇ ਕੰਮ ਦੀ ਗੱਲ ਕਰਦੇ ਹਾਂ ਤਾਂ ਦੋਵਾਂ ਦੀ ਬਿਜਲੀ ਇਕੋ ਜਿਹੀ ਬਣੇਗੀ ਇਸ ਵਿਚ ਵਹਿਮ ਕਰਨ ਵਾਲੀ ਕੋਈ ਗੱਲ ਨਹੀਂ ਹੈ।

5Kw solar system ਤੇ ਖਰਚ ਕਿੰਨਾ ਆਵੇਗਾ ?

ਜੇਕਰ ਆਪਾਂ ਇਸਦੀ ਕੀਮਤ ਦੀ ਗੱਲ ਕਰਦੇ ਆਂ 5Kw solar ਇਹ ਆਪਾਂ ਨੂੰ ਤਕਰੀਬਨ ਢਾਈ ਲੱਖ ਰੁਪਏ ਦੇ ਆਸ ਪਾਸ ਲੱਗੇਗਾ। ਢਾਈ ਲੱਖ ਰੁਪਆ ਆਪਾਂ ਨੂੰ ਪਹਿਲਾਂ ਦੇਣਾ ਆਪਾਂ ਪਵੇਗਾ, ਜਿਸ ਵੀ ਏਜੰਸੀ ਤੋਂ ਆਪਾਂ ਲਗਾ ਰਹੇ ਹਾਂ ਉਹਨਾਂ ਨੂੰ ਉਸ ਤੋਂ ਬਾਅਦ ਦੋ ਮਹੀਨੇ ਦੇ ਵਿੱਚ ਵਿੱਚ ਆਪਾਂ ਨੂੰ ਸਬਸਿਡੀ ਆਪਣੇ ਖਾਤੇ ਦੇ ਵਿੱਚ ਆ ਜਾਵੇਗੀ।

ਤੁਸੀਂ ਇਉ ਮੰਨ ਕੇ ਚੱਲੋ ਵੀ 180,000 ਦੇ ਆਸ ਪਾਸ ਤੁਹਾਡਾ ਜਿਹੜਾ ਸਿਸਟਮ ਆ ਉਹ ਰਹਿ ਜਾਊਗਾ ਜੇਕਰ ਤੁਸੀਂ ਨੋਨ ਡੀਸੀਆਰ ਦੇ ਵਿੱਚ ਲਗਾਓਗੇ ਉਹਦੇ ਤੇ ਸਬਸਿਡੀ ਨਹੀਂ ਆਉਗੀ ਤੇ ਉਹਦੇ ਵਿੱਚ ਤੁਹਾਨੂੰ ਇਹ ਤਕਰੀਬਨ 2,25000 ਦਾ ਪਊਗਾ ਜੀ।

5Kw solar ਲਗਾਉਣ ਦਾ ਸਹੀ ਸਮਾਂ ਕੀ ਹੈ ?

ਇਸ ਲਈ ਕੋਸ਼ਿਸ਼ ਕਰਿਓ ਕਿ ਜਦੋਂ ਵੀ ਲਗਾਉਣਾ 5Kw solar ਸਬਸਿਡੀ ਵਾਲਾ ਲਗਾਇਓ ਤਾਂ ਕਿ ਤੁਹਾਨੂੰ ਫਾਇਦਾ ਹੋ ਸਕੇ ਕਿਉਂਕਿ ਜੇਕਰ ਤੁਸੀਂ ਸੋਲਰ ਲਗਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਸਹੀ ਮੌਕਾ ਇਹ ਹੀ ਹੈ ਕਿਉਂਕਿ ਇਸ ਸਮੇਂ ਸੋਲਰ ਪੈਨਲਾਂ ਦੇ ਰੇਟ ਵੀ ਕਾਫੀ ਘੱਟ ਹੋਏ ਆ ਅਤੇ ਨਾਲ ਦੀ ਨਾਲ ਹੀ ਗੌਰਮੈਂਟ ਇਸ ਦੇ ਉੱਪਰ ਸਬਸਿਡੀ ਵੀ ਦੇ ਰਹੀ ਹੈ।

ਬਾਕੀ ਕੁਝ ਕੰਪਨੀਆਂ ਦੀ ਰੇਟ ਥੱਲੇ ਉੱਪਰ ਹੋ ਸਕਦੇ ਆ ਕਿਉਂਕਿ ਹਰ ਕੰਪਨੀ ਦਾ ਰੇਟ ਵੱਖ-ਵੱਖ ਹੁੰਦਾ ਜੇਕਰ ਆਪਾਂ ਟਾਟਾ ਦੇ ਵਿੱਚ ਜਾਂਦੇ ਆ ਤੇ ਟਾਟਾ ਵਾਲੇ ਤਕਰੀਬਨ ਆਪਾਂ ਤੋਂ 3 ਲੱਖ ਰੁਪਆ ਵੀ ਮੰਗ ਰਹੇ ਆ ਜੀ। ਇਸੇ ਤਰ੍ਹਾਂ ਹੀ ਹੋਰ ਕਈ ਕੰਪਨੀਆਂ ਹੈਗੀਆਂ।

ਜੇਕਰ ਆਪਾਂ ਇਥੇ ਕੰਪਨੀ ਦੀ ਗੱਲ ਕਰਕੇ ਕੰਪਨੀ ਦੇ ਵਿੱਚ ਮੇਨ ਚੀਜ਼ ਸੋਲਰ ਪੈਨਲ ਦੀ ਹੁੰਦੀ ਹੈ ਜੀ ਜੋ ਇਨਵਰਟਰ ਹੁੰਦੇ ਆ ਉਹ ਤਕਰੀਬਨ ਆਪਾਂ ਇਸ ਤਰਾਂ ਕਹਿ ਸਕਦੇ ਵੀ ਸਭ ਠੱਪਾ ਹੀ ਲੱਗੇ ਹੁੰਦੇ ਆ। ਕੋਈ ਇੱਕ ਦੋ ਕੰਪਨੀਆਂ ਨੂੰ ਛੱਡ ਕੇ ਨਹੀਂ ਤਾਂ ਜ਼ਿਆਦਾਤਰ ਬਾਹਰੋਂ ਬਾਡੀ ਦੇ ਉੱਪਰ ਸਿਰਫ ਸਟਿੱਕਰ ਬਦਲੇ ਜਾਂਦੇ ਆ ਅੰਦਰੋਂ ਸਮਾਨ ਉਹੋ ਹੀ ਹੁੰਦਾ।

ਜੇਕਰ ਪੈਨਲ ਦੀ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੀ ਅਡਾਨੀ ਵਾਰੀ ਵਿਕਰਮ ਲੂਮੀਨਸ ਹੈਵਲ ਯੂਟੀਐਲ ਲੁਬੀ ਰਿਜਾਨ ਗੋਲਡੀ ਪੇਨਾਸੋਨਿਕ ਕਨੇਡੀਅਨ ਕਿਉਂਕਿ ਜੇਕਰ ਆਪਾਂ ਕੰਪਨੀਆਂ ਦੀ ਗੱਲ ਕਰਦੇ ਆ ਕੰਪਨੀਆਂ ਦੇ ਨਾਲ ਤਾਂ ਪੂਰਾ ਪੇਜ ਭਰ ਜਾਵੇਗਾ ਮੈਂ ਕੁਝ ਕ ਕੰਪਨੀਆਂ ਇੱਥੇ ਲਿਖੀਆਂ ਜਿਹੜੀਆਂ ਕਿ ਵਧੀਆ ਦੇ ਵਿੱਚ ਹੈਗੀਆਂ।

ਇਹਦੇ ਵਿੱਚ ਕੁਛ ਕ ਨੋਨ ਡੀਸੀਆਰ ਆ ਤੇ ਕੁਛ ਡੀਸੀ ਆਰ ਆ ਜੀ ਇਹ ਤੁਹਾਨੂੰ ਜਿਸ ਵੀ ਏਜੰਸੀ ਤੁਸੀਂ ਲਗਾ ਰਹੇ ਹੋ ਉਹ ਤੁਹਾਨੂੰ ਦੱਸੇਗਾ ਜੀ ਚਲੋ ਅੱਜ ਦੀ ਪੋਸਟ ਪੜ੍ਨ ਲਈ ਬਹੁਤ ਬਹੁਤ ਧੰਨਵਾਦ ਜੀ

Post a Comment

0 Comments