Latest Posts

6/recent/ticker-posts

aaa

inverter AC v/s Non inverter AC

inverter AC v/s Non inverter AC


ਸਤਿ ਸ੍ਰੀ ਅਕਾਲ ਜੀ,

inverter AC v/s Non inverter AC

ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਕਿ ਆਪਾਂ ਆਪਣੇ ਘਰ ਦੇ ਲਈ ਜੇਕਰ ਨਵਾਂ ਏ ਸੀ ਲੈਣਾ ਹੋਵੇ ਤਾਂ ਕਿਹੜਾ ਲਵਾਂਗੇ, ਕਿਉਂਕਿ ਬਾਜ਼ਾਰ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਏ ਸੀ ਮਿਲਦੇ ਆ ਜਿਹੜਾ ਪਹਿਲਾ ਏ ਸੀ ਆ ਪਹਿਲਾਂ ਤੋਂ ਚਲਿਆ ਆਉਂਦਾ ਉਸ ਨੂੰ ਆਪਾਂ ਕਹਿੰਦੇ ਆਂ ਨੋਨ ਇਨਵਰਟਰ ਏਸੀ ਜਾਂ ਇਸਨੂੰ ਫਿਕਸ ਸਪੀਡ ਏ ਸੀ ਵੀ ਕਹਿ ਦਿੰਦੇ ਆ।

ਦੂਸਰਾ ਜਿਹੜਾ ਅੱਜ ਕੱਲ ਜਿਆਦਾ ਚੱਲ ਰਿਹਾ ਜਿਸ ਨੂੰ ਆਪਾਂ ਇਨਵਰਟਰ ਏ ਸੀ ਕਹਿ ਦਿੰਦੇ ਆ ਜੋ ਕਿ ਬਿਜਲੀ ਦੀ ਖੱਪਤ ਵੀ ਘੱਟ ਕਰਦਾ ਹੈ ਅਤੇ ਨਾਲ ਦੀ ਨਾਲ ਹੀ ਜਿਹੜੀ ਇਹਦੀ ਕੂਲਿੰਗ ਆ ਉਹ ਵੀ ਆਪਾਂ ਨੂੰ ਇਕਸਾਰ ਮਿਲਦੀ ਹੈ ।

ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਆਪਣੇ ਘਰ ਦੇ ਲਈ ਕਿਹੜਾ ਏਸੀ ਵਧੀਆ ਰਹੂਗਾ ਹੁਣ ਜਦੋਂ ਏਸੀ ਦੀ ਗੱਲ ਆਉਂਦੀ ਹ ਤੇ ਸਭ ਤੋਂ ਪਹਿਲਾਂ ਹਰ ਇੱਕ ਬੰਦਾ ਇਹ ਸੋਚਦਾ ਕਿ ਏ ਸੀ ਵੀ ਲਗਾਉਣਾ ਤੇ ਬਿਜਲੀ ਦਾ ਬਿੱਲ ਵੀ ਘੱਟ ਹੋਵੇ ਤੇ ਇਸ ਲਈ ਫਿਰ ਆਪਾਂ ਦੇਖਾ ਦੇਖੀ ਇਨਵਰਟਰ ਏ ਸੀ ਦੇ ਵੱਲ ਚਲੇ ਜਾਂਦੇ ਆ।

ਪਰ ਜੇਕਰ ਤੁਹਾਡਾ ਗਲਤ ਕਮਰੇ ਦੇ ਵਿੱਚ ਇਨਵਰਟਰ ਏ ਸੀ ਲੱਗ ਗਿਆ ਤਾਂ ਤੁਹਾਨੂੰ ਬਿਜਲੀ ਦਾ ਬਿੱਲ ਘੱਟ ਆਉਣ ਦੀ ਬਜਾਏ ਜਿਆਦਾ ਆਊਗਾ ਇਸ ਲਈ ਇਸ ਪੋਸਟ ਨੂੰ ਪੜ੍ਹ ਕੇ ਅੱਗੇ ਸ਼ੇਅਰ ਵੀ ਲਾਜ਼ਮੀ ਕਰਿਓ ਕਿਉਂਕਿ ਅੱਜ ਆਪਾਂ ਕੁਝ ਤੱਥਾਂ ਦੇ ਨਾਲ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ।

Inverter AC ਦੀਆਂ ਕੁੱਛ ਖੂਬੀਆਂ ਅਤੇ ਕੁੱਛ ਕਮੀਆਂ

ਸਭ ਤੋਂ ਪਹਿਲਾਂ ਆਪਾਂ ਕੁਛ ਇਸ ਦੇ ਫੀਚਰ ਬਾਰੇ ਜਾਣ ਲਈਏ ਇਸ ਵਿੱਚ ਕੀ ਕੀ ਖੂਬੀਆਂ ਹਨ ਅਤੇ ਕੀ ਕੀ ਕਮੀਆਂ ਹਨ ਕਿਉਂਕਿ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਉੱਪਰ 35 ਤੋਂ 500000 ਲਗਾਉਣਾ ਹੋਵੇ ਤਾਂ ਪਹਿਲਾ ਉਸ ਬਾਰੇ ਥੋੜੀ ਖੋਜ ਕਰ ਲੈਣੀ ਚਾਹੀਦੀ ਹੈ।

ਜੇਕਰ ਆਪਾਂ ਇਨਵਰਟਰ ਏ ਸੀ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਵੀ ਇਹ ਲੱਗਾ ਹੁੰਦਾ ਉੱਥੇ ਆਵਾਜ਼ ਕਾਫੀ ਘੱਟ ਹੁੰਦੀ ਆ ਨੋਨ ਇਨਵਰਟਰ ਏ ਸੀ ਦੇ ਮੁਕਾਬਲੇ ਅਤੇ ਜੇ ਆਪਾਂ ਗੱਲ ਕਰਦੇ ਹਾਂ ਵਿੰਡੋ ਏ ਸੀ ਜਿਹੜਾ ਕਿ ਨੋਨ ਇਨਵਰਟਰ ਏਸੀ ਦੇ ਵਿੱਚ ਵੀ ਆਉਂਦਾ ਉਹਦੇ ਨਾਲੋਂ ਤਾਂ ਬਹੁਤ ਹੀ ਜਿਆਦਾ ਆਵਾਜ਼ ਇਸਦੀ ਘੱਟ ਹੁੰਦੀ ਹੈ।

ਜੇਕਰ 5Kw ਸੋਲਰ ਬਾਰੇ ਜਾਣਕਾਰੀ ਲੈਣੀ ਹੈ ਤਾਂ ਇਹ ਪੋਸਟ ਵੀ ਪੜ ਸਕਦੇ ਹੋ

ਜਿਹੜਾ ਇਸ ਵਿੱਚ ਮੇਨ ਚੀਜ਼ ਹੁੰਦੀ ਆ ਕੰਪਰੈਸ਼ਰ ਜੋ ਕਿ ਲਗਾਤਾਰ ਚੱਲਦਾ ਹੀ ਰਹਿੰਦਾ ਹੈ ਪਰ ਇਸ ਵਿੱਚ ਜੋ ਸਭ ਤੋਂ ਵੱਡੀ ਖੂਬੀ ਆ ਕਿ ਇਸਦਾ ਜਿਹੜਾ ਕੰਪਰੈਸ਼ਰ ਆ ਉਹ ਵੈਰੀਏਬਲ ਸਪੀਡ ਦੇ ਨਾਲ ਚੱਲਦਾ ਹੈ ਜਦ ਕਿ ਨੌਨ ਐਨਵਰਟਰ ਏਸੀ ਦਾ ਕੰਪਰੈਸ਼ਰ ਫਿਕਸ ਸਪੀਡ ਤੇ ਚੱਲਦਾ ਹੈ।

ਵੈਰੀਏਬਲ ਸਪੀਡ ਜਾਨੀ ਕਿ ਜਦੋਂ ਆਪਣਾ ਕਮਰਾ ਗਰਮ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਇਹਦੀ ਸਪੀਡ ਆ ਕੰਪਰੈਸ਼ਰ ਦੀ ਉਹ ਫੁੱਲ ਰਹਿੰਦੀ ਹੈ ਜਿਵੇਂ ਜਿਵੇਂ ਕਮਰਾ ਠੰਡਾ ਹੁੰਦਾ ਰਹਿੰਦਾ ਹੈ ਤਿਵੇਂ ਤਿਵੇਂ ਆਪਣੇ ਜਿਹੜੀ ਕੰਪ੍ਰੈਸ਼ਰ ਦੀ ਸਪੀਡ ਆ ਉਹ ਸਲੋ ਹੁੰਦੀ ਜਾਂਦੀ ਆ ਜਿਸ ਦੇ ਕਾਰਨ ਕੀ ਹੁੰਦਾ ਹੈ ਕਿ ਇਹ ਕੰਪਰੈਸ਼ਰ ਕਿ ਆਪਾਂ ਨੂੰ ਹਮੇਸ਼ਾ ਇੱਕ ਸਾਰ ਠੰਡਕ ਦਿੰਦਾ ਹੈ ।

ਜਿਹੜਾ ਨੋਨ ਇਨਵਰਟਰ ਏਸੀ ਹੁੰਦਾ ਹੈ ਜਿਵੇਂ ਕਿ ਮੰਨ ਕੇ ਚਲੋ ਆਪਾਂ ਕਮਰੇ ਦਾ ਟੈਂਪਰੇਚਰ 24 ਡਿਗਰੀ ਸੈਟ ਕਰ ਦਿੱਤਾ ਉਸ ਤੋਂ ਬਾਅਦ ਕੀ ਹੋਵੇਗਾ ਕਿ 24 ਡਿਗਰੀ ਟੈਂਪਰੇਚਰ ਦੇ ਉੱਪਰ ਜਿਵੇਂ ਹੀ ਏਸੀ ਆਇਆ ਤੇ ਉਸਨੇ ਆਪਣਾ ਕੰਪਰੈਸ਼ਰ ਬੰਦ ਕਰ ਦੇਣਾ ਹੈ।

ਉਸ ਤੋਂ ਬਾਅਦ ਫਿਰ ਜਦੋਂ ਕਮਰੇ ਦਾ ਤਾਪਮਾਨ ਵਧਿਆ ਤੇ ਫਿਰ ਉਹ ਦੁਬਾਰਾ ਚਲੂਗਾ ਤੇ ਇਸ ਲਈ ਕਦੇ ਆਪਾਂ ਨੂੰ ਠੰਡ ਲੱਗੇਗੀ ਕਦੇ ਆਪਾਂ ਨੂੰ ਗਰਮੀ ਲੱਗੇਗੀ। ਜੇਕਰ ਆਪਾਂ ਨੋਨ ਐਨਵਰਟਰ ਏਸੀ ਵਿੱਚ ਜਾਦੇ ਆ ਤਾਂ।

ਪਰ ਇਨਵਰਟਰ ਏਸੀ ਦੀ ਸਪੀਡ ਹੀ ਵੱਧ ਘੱਟ ਹੁੰਦੀ ਹੈ ਕੰਪਰੈਸ਼ਰ ਕਦੇ ਵੀ ਬੰਦ ਨਹੀਂ ਹੁੰਦਾ ਮੰਨ ਕੇ ਚਲੋ ਜੇ ਇਸ ਨੂੰ ਆਪਾਂ 24 ਟੈਂਪਰੇਚਰ ਦੇ ਉੱਪਰ ਰੱਖਦੇ ਹਂ ਤੇ ਉਸਨੇ ਆਪਣੇ ਆਪ ਹੀ ਸਪੀਡ ਵੱਧ ਘੱਟ ਕਰਕੇ ਆਪਾਂ ਨੂੰ ਟੈਂਪਰੇਚਰ ਇੱਕ ਸਾਰ ਹੀ ਦੇਣਾ ਹੈ।

ਜੇਕਰ ਆਪਾਂ ਗੱਲ ਕਰਦੇ ਹਾਂ ਇਨਵਰਟਰ ਏਸੀ ਦੀ ਲਾਈਫ ਦੀ ਤੇ ਇਸ ਦੀ ਲਾਈਫ ਦੂਸਰੇ ਦੇ ਮੁਕਾਬਲੇ ਥੋੜੀ ਘੱਟ ਰਹੇਗੀ ਕਿਉਂਕਿ ਇਸ ਦਾ ਜੋ ਕਮਪ੍ਰੈਸ਼ਰ ਆ ਉਹ ਲਗਾਤਾਰ ਚੱਲਦਾ ਹੀ ਰਹਿੰਦਾ ਹੈ। ਜੇਕਰ ਆਪਾਂ ਗੱਲ ਇਸ ਦੀ ਰਿਪੇਅਰ ਦੀ ਤਾਂ ਇਸ ਦੀ ਜਿਹੜੀ ਰਿਪੇਅਰ ਆ ਉਹ ਨੋਨ ਇਨਵਰਟਰ ਏਸੀ ਦੇ ਨਾਲੋਂ ਮਹਿੰਗੀ ਹੁੰਦੀ ਆ।

ਕੀ ਹੁੰਦਾ ਕਿ ਇਸ ਵਿੱਚ ਦੋ ਪੀ ਸੀ ਬੀ ਲੱਗੇ ਹੁੰਦੇ ਆ ਜਿਹਦੇ ਉੱਪਰ ਇਲੈਕਟਰੋਨਿਕਸ ਕੰਪੋਨਿਟ ਲੱਗੇ ਹੁੰਦੇ ਆ ਤੇ ਕਈ ਵਾਰ ਉਹ ਬਿਜਲੀ ਦੀ ਫਲੈਕਚੁਏਸ਼ਨ ਦੇ ਨਾਲ ਖਰਾਬ ਵੀ ਹੋ ਸਕਦੇ ਆ ਜਾਂ ਕਈ ਵਾਰ ਅਣਜਾਣ ਮਿਸਤਰੀ ਜਦੋਂ ਇਨਵਰਟਰ ਏਸੀ ਦੀ ਸਰਵਿਸ ਕਰਦਾ ਉਦੋਂ ਵੀ ਇਸ ਨੂੰ ਖਰਾਬ ਕਰ ਸਕਦਾ ਤੇ ਇਸ ਦੀ ਜਿਹੜੀ ਰਿਪੇਅਰ ਦੀ ਕੋਸਟ ਆ ਉਹ ਨੋਨ ਇਨਵਰਟਰ ਏਸੀ ਦੇ ਨਾਲੋਂ ਜਿਆਦਾ ਰਹੇਗੀ।

ਇਨਵਰਟਰ ਏ ਸੀ ਦੀ ਇੱਕ ਹੋਰ ਵੱਡੀ ਖੂਬੀ ਹੁੰਦੀ ਹੈ ਕਿ ਜਦੋਂ ਇਹ ਚੱਲਦਾ ਹੈ ਤਾਂ ਇਕਦਮ ਆਪਣੀ ਜਿਹੜੀ ਬਿਜਲੀ ਦੀ ਲਾਈਨ ਆ ਉਸ ਦੇ ਉੱਪਰ ਲੋੜ ਨਹੀਂ ਪਾਉਂਦਾ। ਜਿਹੜਾ ਨੌਰਮਲ ਏ ਸੀ ਹੁੰਦਾ ਹੈ ਉਹਦਾ ਜਰਕ ਲੋੜ ਇੱਕਦਮ ਬਿਜਲੀ ਦੀ ਮੇਨ ਦੇ ਉੱਪਰ ਪੈਂਦਾ ਹੈ ਜਿਸ ਦੇ ਨਾਲ ਬਿਜਲੀ ਚ ਫਲੈਕਚੁਏਸ਼ਨ ਆ ਉਹ ਵੀ ਹੁੰਦੀ ਰਹਿੰਦੀ ਹੈ।

Inverter AC ਕਿੰਨਾ ਲੋਕਾਂ ਨੂੰ ਨਹੀਂ ਲੈਣਾ ਚਾਹੀਦਾ

ਇਹ ਨੋਨ ਇਨਵਰਟਰ ਏਸੀ ਤੋਂ ਬਿਜਲੀ ਘੱਟ ਕਿਉਂ ਖਾਂਦਾ ਹੈ ਉਸਦਾ ਕਾਰਨ ਵੀ ਆਪਾਂ ਹੇਠਾਂ ਜਾਣਾਂਗੇ ਪਰ ਜੇਕਰ ਇਹ ਗਲਤ ਜਗ੍ਹਾ ਲੱਗ ਗਿਆ ਤਾਂ ਹੋ ਸਕਦਾ ਵੀ ਇਹ ਆਮ ਏ ਸੀ ਤੋਂ ਵੀ ਜਿਆਦਾ ਬਿਜਲੀ ਖਾਵੇ ਸਭ ਤੋਂ ਪਹਿਲਾਂ ਜਿੱਥੇ ਵੀ ਤੁਸੀਂ ਇਨਵਰਟਰ ਏ ਸੀ ਨੂੰ ਲਗਾਉਣਾ ਹੈ।

ਇੱਕ ਚੀਜ਼ ਮੈਂ ਇਥੇ ਹੋਰ ਲਿਖਣੀ ਚਾਹੁੰਦਾ ਹਾਂ ਕਿ ਜਿਹੜੇ ਇਨਵਰਟਰ ਏ ਸੀ ਹੁੰਦੇ ਹਨ ਇਹ ਘਰ ਵਾਲੇ ਇਨਵਰਟਰ ਤੇ ਨਹੀਂ ਚਲਦੇ, ਇਹ ਇਕ ਇਹਨਾਂ ਦੀ ਟੈਕਨੋਲਜੀ ਹੈ ਜੋ ਡੀ ਸੀ ਇਨਵਰਟਰ ਟੈਕਨੋਲਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ।

ਹੁਣ ਜੇਕਰ ਆਪਾਂ ਇਨਵਰਟਰ ਏ ਸੀ ਤੋਂ ਸਹੀ ਕੰਮ ਲੈਣਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਆਪਣਾ ਕਮਰਾ ਦੇਖਣਾ ਪਵੇਗਾ ਜਿੱਥੇ ਆਪਾਂ ਇਨਵਰਟਰ ਏ ਸੀ ਲਗਾਉਣਾ ਹੈ ਸਭ ਤੋਂ ਪਹਿਲਾਂ ਤੁਹਾਡੇ ਕਮਰੇ ਦਾ ਸਾਈਜ਼ , ਮੰਨ ਕੇ ਚੱਲੋ ਤੁਸੀਂ ਇੱਕ ਡੇਢ ਟਨ ਦਾ ਏਸੀ ਲਗਾਉਣਾ ਹੈ ਕਮਰਾ 13x13 ਉਸ ਦੀ ਛੱਤ ਤਕਰੀਬਨ ਨੌ ਫੁੱਟ ਤੋਂ ਜਿਆਦਾ ਉਚਾਈ ਨਾ ਹੋਵੇ।

ਅਤੇ ਕਮਰਾ ਰੰਗ ਹੋਵੇ ਵਾਲ ਪੇਪਰ ਹੋਵੇ ਜਾਂ ਪੀ ਵੀ ਸੀ ਲੱਗੀ ਹੋਵੇ, ਜੇਕਰ ਤੁਸੀਂ ਸਿੱਧੇ ਪਲੱਸਤਰ ਵਾਲੇ ਕਮਰੇ ਦੇ ਵਿੱਚ ਇਨਵਰਟਰ ਏ ਸੀ ਲਗਾ ਦਿੰਦੇ ਹੋ ਤਾਂ ਵੀ ਤੁਹਾਡੇ ਬਿੱਲ ਤੇ ਕੋਈ ਜਿਆਦਾ ਫਰਕ ਨਹੀਂ ਪਵੇਗਾ।

ਉਸ ਤੋਂ ਬਾਅਦ ਜੇਕਰ ਤੁਹਾਡਾ ਕਮਰਾ ਉਸ ਵਿੱਚ ਹਵਾ ਦਾ ਸਰਕੂਲੇਸ਼ਨ ਨਹੀਂ ਹੋਣਾ ਚਾਹੀਦਾ , ਤੁਹਾਨੂੰ ਇਨਵਰਟਰ ਏਸੀ ਲਗਾਉਣ ਦਾ ਫਾਇਦਾ ਤਾ ਹੈ ਜੇਕਰ ਤੁਹਾਡਾ ਦਰਵਾਜਾ ਜਾਂ ਕੋਈ ਵਿੰਡੋ ਜਾਂ ਕੋਈ ਰੋਸ਼ਨਦਾਨ ਥਾਣੀ ਕੂਲਿੰਗ ਬਾਹਰ ਨਾ ਜਾ ਰਹੀ ਹੋਵੇ।

ਜੇ ਕਮਰੇ ਦਾ ਦਰਵਾਜ਼ਾ ਬਾਰ-ਬਾਰ ਖੁੱਲਦਾ ਹੈ ਤਾਂ ਤੁਸੀਂ ਇਨਵੈਟਰ ਏਸੀ ਨਾ ਲਗਾਓ ਤੁਹਾਡਾ ਬਿਜਲੀ ਦਾ ਬਿੱਲ ਜਿਆਦਾ ਆਵੇਗਾ ਇੱਕ ਕਾਰਨ ਇਸ ਦਾ ਹੋਰ ਵੀ ਹੁੰਦਾ ਹੈ ,ਜੇਕਰ ਤੁਹਾਡੇ ਕਮਰੇ ਦੇ ਉੱਪਰ ਸਿੱਧੀ ਧੁੱਪ ਪੈਂਦੀ ਆ ਕਿਸੇ ਕੰਧ ਦੇ ਉੱਪਰ ਜਾਂ ਛੱਤ ਦੇ ਉੱਪਰ ਦਿਨ ਦੇ ਸਮੇਂ ਖਾਸ ਕਰਕੇ ਜੇਕਰ ਤੁਸੀਂ ਇਹ ਚਲਾਉਣਾ ਹੈ ਇਨਵਰਟਰ ਏਸੀ ਤਾਂ ਵੀ ਤੁਹਾਨੂੰ ਬਿਜਲੀ ਦੇ ਬਿੱਲ ਦਾ ਕੋਈ ਅੰਤਰ ਨਹੀਂ ਆਵੇਗਾ।

ਇਹਨਾਂ ਕਾਰਨਾਂ ਕਰਕੇ ਜਿਆਦਾ ਹੀ ਬਿਜਲੀ ਦਾ ਬਿੱਲ ਆ ਸਕਦਾ ਹੈ ਕਿਉਂਕਿ ਜਿਹੜਾ ਇਹ ਏਸੀ ਹੁੰਦਾ ਹੈ ਇਸਨੇ ਇਹ ਦੇਖਣਾ ਹੁੰਦਾ ਕਿ ਕਮਰੇ ਦਾ ਟੈਂਪਰੇਚਰ ਜਿਵੇਂ ਜਿਵੇਂ ਠੰਡਾ ਹੋ ਰਿਹਾ ਉਸੇ ਤਰਾਂ ਜਿਹੜੀ ਇਹਦੀ ਕੰਪ੍ਰੈਸ਼ਰ ਦੀ ਸਪੀਡ ਆ ਉਹ ਘੱਟ ਹੋਵੇਗੀ ਜਿਸ ਦੇ ਨਾਲ ਆਪਣਾ ਬਿਜਲੀ ਦਾ ਬਿੱਲ ਘੱਟਦਾ ਹੈ।

ਜੇਕਰ ਆਪਣੇ ਕਮਰੇ ਦਾ ਟੈਂਪਰੇਚਰ ਘੱਟ ਹੀ ਨਾ ਹੋਇਆ ਤੇ ਫਿਰ ਇਸ ਨੇ ਫੁੱਲ ਸਪੀਡ ਦੇ ਉੱਪਰ ਹੀ ਚਲਦੇ ਰਹਿਣਾ ਹੈ ਜਿਸ ਦੇ ਕਾਰਨ ਆਪਣਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜਿਆਦਾ ਆਵੇਗਾ ਜੇਕਰ ਤੁਸੀਂ ਇਹ ਕੁਝ ਮੇਨ ਕਾਰਨ ਹੁੰਦੇ ਆ ਜਿਸ ਦੇ ਕਾਰਨ ਤੁਹਾਡਾ ਜਿਹੜਾ ਬਿਜਲੀ ਦਾ ਬਿੱਲ ਨਹੀਂ ਘੱਟ ਹੋਵੇਗਾ ਇਨਵਰਟਰ ਏਸੀ ਲਗਾਉਣ ਦੇ ਨਾਲ।

ਹਾਲਾਂਕਿ ਇਨਵਰਟਰ ਏ ਸੀ ਨੋਨ ਇਨਵਰਟਰ ਏ ਸੀ ਤੋਂ ਤਕਰੀਬਨ 7000 ਜਾਂ 8000 ਮਹਿੰਗਾ ਵੀ ਮਿਲਦਾ ਹੈ। ਇਹ ਕੁਝ ਗੱਲਾਂ ਨੋਟ ਕਰਿਓ ਜੇਕਰ ਤੁਸੀਂ ਨਵਾਂ ਏਸੀ ਲਗਵਾ ਰਹੇ ਹੋ ਤਾਂ।

यहीं जानकारी हिंदी में पढ़ने के लिए हमारी इस वेबसाइट पर जा सकते हो

ਤੁਸੀਂ ਮੇਰੀ ਪੋਸਟ ਤੇ ਆਏ ਵੇਖਣ ਦੇ ਲਈ ਪੜ੍ਹਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 

Post a Comment

0 Comments