ਸੋਲਰ ਪੈਨਲਾਂ ਦੀਆਂ ਕੁਝ ਮੁੱਖ ਸਮੱਸਿਆਵਾਂ ਦੀ ਗੱਲ ਆਪਾਂ ਇਸ ਪੋਸਟ ਵਿੱਚ ਕਰਨ ਲੱਗੇ ਆਂ ਕਿਉਂਕਿ ਜਿਨਾਂ ਘਰਾਂ ਦੇ ਵਿੱਚ ਸੋਲਰ ਸਿਸਟਮ ਲੱਗੇ ਹੋਏ ਆ ਬਿਜਲੀ ਬਣਾਉਣ ਦੇ ਲਈ, ਉਹਨਾਂ ਨੂੰ ਇਹਨਾਂ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ |
ਅੱਜ ਆਪਾਂ ਉਹਦਾ ਮੁਸ਼ਕਲਾਂ ਬਾਰੇ ਹੀ ਗੱਲ ਕਰਾਂਗੇ ਇਹਦੇ ਵਿੱਚ ਕਾਫੀ ਚੀਜ਼ਾਂ ਬਾਰੇ ਗੱਲ ਕਰਾਂਗੇ ਗੰਦੇ ਪੈਨਲ ,ਇਨਵਰਟਰ ਦੀ ਪ੍ਰੋਬਲਮ, ਪਰਛਾਵਾਂ, ਵਾਇਰਿੰਗ ਦੀ ਸਮੱਸਿਆ, ਮੌਸਮ ਦਾ ਨੁਕਸਾਨ, ਮਾੜੀ ਫਿਟਿੰਗ ਫਿਟਿੰਗ ਆਦਿ |
1. ਗੰਦੇ ਸੋਲਰ ਪੈਨਲ
ਅਕਸਰ ਹੀ ਸੋਲਰ ਪੈਨਲਾਂ ਦੇ ਉੱਪਰ ਧੂੜ ਮਿੱਟੀ ਜਾਂ ਵਾਤਾਵਰਨ ਦੀ ਖਰਾਬੀ ਦੇ ਕਾਰਨ ਕੁਛ ਅਜਿਹੇ ਕਣ ਗੰਦਗੀ ਜੋ ਸੋਲਰ ਪੈਨਲਾਂ ਦੇ ਉੱਪਰ ਜੰਮ ਜਾਂਦੇ ਆ, ਇਸ ਤੋਂ ਇਲਾਵਾ ਕੁਛ ਜਗਹਾ ਦੇ ਉੱਪਰ ਪੰਛੀ ਵੀ ਆ ਕੇ ਬਿੱਠਾਂ ਮਾਰ ਦਿੰਦੇ ਆ ਜਿਸ ਦੇ ਕਾਰਨ ਜਿਹੜੀ ਸੂਰਜ ਦੀ ਰੋਸ਼ਨੀ ਸੋਲਰ ਸੈੱਲ ਦੇ ਉੱਪਰ ਸਿੱਧੀ ਨਹੀਂ ਪੈਂਦੀ ਤੇ ਜਿਸ ਕਾਰਨ ਬਿਜਲੀ ਆ ਉਹ ਘੱਟ ਬਣਦੀ ਆ |
ਹੱਲ
ਸੋਲਰ ਪੈਨਲਾਂ ਨੂੰ ਸਮੇਂ ਸਮੇਂ ਤੇ ਨਰਮ ਬੁਰਸ਼ ਦੇ ਨਾਲ ਪਾਣੀ ਪਾ ਕੇ ਥੋੜਾ ਸ਼ੈਪੂ ਪਾ ਕੇ ਸਾਫ ਕੀਤਾ ਜਾਵੇ ਕਿਉਂਕਿ ਜੇਕਰ ਤੁਸੀਂ ਸਖਤ ਬਰਸ਼ ਲੈਦੇ ਆ ਤਾਂ ਜਿਹੜਾ ਸੋਲਰ ਦਾ ਸ਼ੀਸ਼ਾ ਲੱਗਾ ਹੁੰਦਾ ਇਹਦੇ ਉੱਪਰ ਝਰੀਟਾਂ ਪੈ ਜਾਂਦੀਆਂ ਜਿਸ ਦੇ ਕਾਰਨ ਜਿਹੜੇ ਸੋਲਰ ਪੈਨਲ ਦੀ ਇੱਕ ਤਾਂ ਗਰੰਟੀ ਵਾਰੰਟੀ ਖਤਮ ਹੋ ਜਾਂਦੀ ਆ ਅਤੇ ਦੂਸਰੀ ਉਹਦੀ ਪਰਫੋਰਮੈਂਸ ਆ ਉਹ ਵੀ ਘੱਟ ਜਾਂਦੀ ਆ |
ਜੇਕਰ ਤੁਸੀਂ ਇਹ ਸਮੇਂ ਸਮੇਂ ਕੰਮ ਕਰਦੇ ਰਹੋਗੇ ਤਾਂ ਤੁਹਾਨੂੰ ਸੋਲਰ ਪੈਨਲਾਂ ਦੀ ਘੱਟ ਬਿਜਲੀ ਬਣਾਉਣ ਦੀ ਸਮੱਸਿਆ ਬਹੁਤ ਘੱਟ ਆਵੇਗੀ |
2. ਇਨਵਰਟਰ ਬਾਰ ਬਾਰ ਖਰਾਬ ਹੋਣਾ
ਡੀਸੀ ਪਾਵਰ ਨੂੰ ਸੋਲਰ ਪੈਨਲਾਂ ਤੋਂ ਲੈ ਕੇ ਏਸੀ ਪਾਵਰ ਦੇ ਵਿੱਚ ਬਦਲਣ ਦੇ ਲਈ ਇਨਵਰਟਰ ਮੁੱਖ ਭੂਮਿਕਾ ਨਿਭਾਉਂਦਾ ਹੈ ਇਹ ਅਕਸਰ ਹੀ ਖਰਾਬ ਹੋ ਸਕਦੇ ਆ ਜਾਂ ਸੜ ਵੀ ਸਕਦੇ ਆ |
ਇਸ ਦੇ ਲਈ ਇਨਵਰਟਰ ਨੂੰ ਇਸ ਜਗਹਾ ਦੇ ਉੱਪਰ ਲਗਾਉਣ ਦੀ ਕੋਸ਼ਿਸ਼ ਕਰੋ ਜਿੱਥੇ ਕਿ ਹਵਾ ਦਾ ਸਰਕੂਲੇਸ਼ਨ ਜਿਆਦਾ ਹੋਵੇ ਅਤੇ ਪਾਣੀ ਤੋਂ ਵੀ ਬਚਾਅ ਰਹੇ |
ਕਦੇ ਵੀ ਇਨਵੈਟਰ ਨੂੰ ਸਿੱਧੀ ਧੁੱਪ ਦੇ ਵਿੱਚ ਨਾ ਲਗਾਓ ਅਕਸਰ ਹੀ ਜਿਆਦਾਤਰ ਦੇਖਿਆ ਗਿਆ ਕਿ ਇਨਵਰਟਰ ਜੇਕਰ ਆਪਾਂ ਜਿਆਦਾ ਗਰਮੀ ਦੇ ਵਿੱਚ ਲਗਾ ਦਿੰਦੇ ਆ ਤਾਂ ਉਹ ਓਵਰਹੀਟ ਹੋਣ ਤੋਂ ਬਾਅਦ ਉਹਦੇ ਅੰਦਰਲਾ ਜਿਹੜਾ ਕੰਪੋਨੈਂਟ ਖਰਾਬ ਹੋ ਜਾਂਦੇ ਹਨ |
ਦੂਸਰਾ ਜਿਹੜੀ ਡੀਸੀ ਪਾਵਰ ਸਪਲਾਈ ਆ ਰਹੀ ਆ ਸੋਲਰ ਪੈਨਲਾਂ ਤੋਂ ਉਸ ਨੂੰ ਸਮੇਂ ਸਮੇਂ ਤੇ ਚੈੱਕ ਕਰਦੇ ਰਹੋ ਕਈ ਵਾਰ ਉਹ ਕਨੈਕਸ਼ਨ ਲੂਜ ਰਹਿਣ ਦੇ ਕਾਰਨ ਸਪਾਰਕ ਪੈਦਾ ਹੋਣ ਦੇ ਕਾਰਨ ਵੀ ਇਨਵਰਟਰ ਨੂੰ ਨੁਕਸ ਨੂੰ ਪੈ ਸਕਦਾ ਹੈ।
ਇਨਵਰਟਰ ਦੇ ਪ੍ਰੋਟੈਕਸ਼ਨ ਦੇ ਲਈ ਡਿਵਾਈਸ ਵੀ ਆਉਂਦੇ ਆ ਏਸੀਡੀਬੀ ਡੀਸੀਡੀਬੀ ਉਹ ਵੀ ਲੱਗੇ ਹੋਣੇ ਲਾਜਮੀ ਹਨ |
ਨਾਲ ਦੀ ਨਾਲ ਹੀ ਜਿਹੜਾ ਇਸਨੂੰ ਅਰਥ ਕੀਤਾ ਜਾਂਦਾ ਉਸਨੂੰ ਵੀ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜੀ ਇਨਵਰਟਰ ਦੀ ਲਾਈਫ ਲਾਈਨ ਆ ਉਹ ਅਰਥ ਦੇ ਉੱਤੇ ਹੀ ਡਿਪੈਂਡ ਕਰਦੀ ਹੈ ਏਸੀਡੀਬੀ ਡੀਸੀਡੀਵੀ ਵੀ ਉਦੋਂ ਹੀ ਕੰਮ ਕਰਨਗੇ ਜੇਕਰ ਤੁਹਾਡਾ ਅਰਥ ਸਹੀ ਹੈ |
ਅਰਥ ਨੂੰ ਵਧੀਆ ਕਰਵਾਓ ਸਮੇਂ ਸਮੇਂ ਦੇ ਚੈੱਕ ਕਰਦੇ ਰਹੋ |
3. ਪਰਛਾਵਾਂ
ਅਕਸਰ ਹੀ ਕੁਛ ਜਗਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਆਸੇ ਪਾਸੇ ਰੁੱਖ ਹੁੰਦੇ ਆ ਜਾਂ ਕਈ ਵਾਰੀ ਇਮਾਰਤਾਂ ਹੁੰਦੀਆਂ ਜਾਂ ਕਈ ਵਾਰੀ ਹੋਰ ਕੋਈ ਢਾਂਚੇ ਇਹੋ ਜਿਹੇ ਹੁੰਦੇ ਆ ਜਿਸ ਦੇ ਨਾਲ ਕਿ ਸੋਲਰ ਪੈਨਲਾਂ ਤੇ ਪਰਛਾਵਾਂ ਪੈ ਜਾਂਦਾ|
ਇਸ ਦੇ ਨਾਲ ਵੀ ਜਿਹੜਾ ਬਿਜਲੀ ਦਾ ਉਤਪਾਦਨ ਬਹੁਤ ਘੱਟ ਜਾਂਦੀ , ਕੋਸ਼ਿਸ਼ ਪਹਿਲਾਂ ਹੀ ਕਰੋ ਕਿ ਸੋਲਰ ਪੈਨਲ ਛਾਂ ਤੋਂ ਬਚਾ ਕੇ ਲਗਾਓ ਜੇਕਰ ਫਿਰ ਵੀ ਕੋਈ ਸਮੱਸਿਆ ਇਹੋ ਜਿਹੀ ਆਉਂਦੀ ਆ ਤੇ ਉਸ ਚੀਜ਼ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ |
4. ਵਾਇਰਿੰਗ ਅਤੇ ਕਨੈਕਸ਼ਨ
ਜਿਵੇਂ ਆਪਾਂ ਪਹਿਲਾਂ ਉੱਪਰ ਗੱਲ ਕਰ ਚੁੱਕੇ ਆਂ ਕਿ ਢਿੱਲੇ ਕਨੈਕਸ਼ਨ ਖਰਾਬ ਤਾਰਾਂ ਜਾਂ ਮਾੜੀ ਕੁਆਲਿਟੀ ਦੀਆਂ ਤਾਰਾਂ ਜਿਹੜਾ ਬਿਜਲੀ ਦਾ ਪਰਵਾਹ ਇਹਦੇ ਵਿੱਚ ਵਿਘਨ ਪਾ ਸਕਦੇ ਆਂ ,ਕਿਉਂਕਿ ਜਿੱਥੇ ਵੀ ਤਾਰ ਦਾ ਜੋੜ ਢਿਲਾ ਰਹਿ ਗਿਆ ਜਾਂ ਕਨੈਕਸ਼ਨ ਲੂਜ ਰਹਿ ਗਿਆ ਉੱਥੇ ਹੌਲੀ ਹੌਲੀ ਉਹ ਗਰਮ ਹੋਣ ਤੋਂ ਬਾਅਦ ਜੋੜ ਸੜ ਜਾਂਦਾ ਹੈ |
ਜਿਸ ਦੇ ਨਾਲ ਕਾਫੀ ਪ੍ਰੋਬਲਮਾਂ ਆ ਸਕਦੀਆਂ ਇਸ ਲਈ ਕੁਨੈਕਟਰ ਵਗੈਰਾ ਉਹ ਵੀ ਸਮੇਂ ਸਮੇਂ ਤੇ ਚੈੱਕ ਕਰਦੇ ਰਹੋ ਜੀ।
3. ਹਨੇਰੀ ਤੂਫ਼ਾਨ ਗੜੇਮਾਰੀ ਆਦਿ ਮੌਸਮ ਦਾ ਅਸਰ
ਮੌਸਮ ਦਾ ਕਾਫੀ ਨੁਕਸਾਨ ਹੁੰਦਾ ਜਿਵੇਂ ਕਿ ਸਭ ਤੋਂ ਜੋ ਜਿਆਦਾ ਨੁਕਸਾਨ ਹੁੰਦਾ ਜੀ ਹਨੇਰੀ ਗੜੇ ਜਾਂ ਕੁਝ ਜਗਹਾ ਦੇ ਉੱਪਰ ਭਾਰੀ ਬਰਫ ਬਾਰੀ ਜਾਂ ਗੰਭੀਰ ਮੌਸਮੀ ਸਮੱਸਿਆਵਾ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਂਦੀਆਂ |
ਜੇਕਰ ਤੁਹਾਡੇ ਇਲਾਕੇ ਦੇ ਵਿੱਚ ਤੇਜ਼ ਹਵਾਵਾਂ ਹਨੇਰੀ ਜਿਆਦੇ ਹਨ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਡਾ ਸੋਲਰ ਦਾ ਸਟਰਕਚਰ ਆ ਜਿਸ ਦੇ ਉੱਪਰ ਸੋਲਰ ਪੈਨਲ ਕੱਸੇ ਜਾਂਦੇ ਆ ਉਸ ਨੂੰ ਮਜਬੂਤ ਲਗਵਾਓ |
ਕਿਉਂਕਿ ਜਦੋਂ ਆਪਾਂ ਨਵਾਂ ਸੋਲਰ ਪੈਨਲ ਇੰਸਟਾਲ ਕਰਦੇ ਆ ਉਸ ਵਕਤ ਤਾਂ ਜਿਆਦਾ ਤੋਂ ਜਿਆਦਾ ਪੰਜ ਹਜਾਰ ਰੁਪਏ ਦਾ ਫਰਕ ਪਵੇਗਾ ਦਾਜੇਕਰ ਫਿਟਿੰਗ ਤੋਂ ਬਾਦ ਨੁਕਸਾਨ ਹੁੰਦਾ ਤਾਂ ਉਹ ਨੁਕਸਾਨ ਆਪਣਾ ਵੱਡਾ ਹੋ ਜਾਂਦਾ |
ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਪਹਿਲਾਂ ਹੀ ਮਜਬੂਤ ਲਗਾਇਆ ਜਾਵੇ|
4. ਮਾੜੀ ਫਿਟਿੰਗ ਇੰਸਟਾਲੇਸ਼ਨ
ਮਾੜੀ ਇੰਟੈਲੇਸ਼ਨ ਕਈ ਵਾਰ ਸੋਲਰ ਪੈਨਲ ਲਗਾਉਣ ਵਾਲੇ ਇੰਸਟਾਲ ਕਰਨ ਵਾਲੇ ਅਣਜਾਨ ਵਿਅਕਤੀ ਹੁੰਦੇ ਆ ਜਾਂ ਜਲਦੀ ਕਰ ਜਾਂਦੇ ਆ ਜਾਂ ਮਟੀਰੀਅਲ ਮਾੜਾ ਲਾ ਜਾਂਦੇ ਆ ਜੀ ਤੇ ਜਿਹੜੀ ਤੁਹਾਡੀ ਇੰਸਟਾਲੇਸ਼ਨ ਮਾੜੀ ਹੋ ਗਈ ਤਾਂ ਵੀ ਤੁਹਾਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ |
5. ਤਾਪਮਾਨ
ਇਹ ਵੀ ਇੱਕ ਵੱਡੀ ਸਮੱਸਿਆ ਜੀ ਜੇਕਰ ਜਿਆਦਾ ਗਰਮੀ ਪੈਂਦੀ ਆ ਸੋਲਰ ਪੈਨਲਾਂ ਦੇ ਉੱਪਰ ਤਾਂ ਵੀ ਜੋ ਤੁਹਾਡੀ ਬਿਜਲੀ ਦਾ ਉਤਪਾਦਨ ਬਹੁਤ ਘੱਟ ਸਕਦਾ ਜਿਆਦਾਤਰ ਦੇਖਿਆ ਗਿਆ ਕਿ ਜਿਹੜਾ ਸਹੀ ਟੈਂਪਰੇਚਰ ਹੈ ਉਹ ਜੀਰੋ ਡਿਗਰੀ ਤੋਂ ਲੈ ਕੇ 48 ਡਿਗਰੀ ਦੇ ਵਿੱਚ ਹੈ |
ਜੇਕਰ 50 ਡਿਗਰੀ ਤੋਂ ਟੈਂਪਰੇਚਰ ਜਿਆਦਾ ਹੁੰਦਾ ਤੇ ਉਸ ਜਗ੍ਹਾ ਦੇ ਉੱਪਰ ਸੋਲਰ ਪੈਨਲ ਤੁਹਾਨੂੰ ਜਿਆਦਾ ਫਾਇਦਾ ਨਹੀਂ ਦੇਵੇਗਾ |
6. ਸੋਲਰ ਪੈਨਲ ਦੀ ਤਕਨੀਕ
ਤੁਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਸੋਲਰ ਸਿਸਟਮ ਲਗਵਾਉਣਾ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਨਵੀਂ ਟੈਕਨੋਲਜੀ ਬਾਰੇ ਹੀ ਜਾਣਕਾਰੀ ਲਓ ਜਿਵੇਂ ਕਿ ਪਹਿਲਾ ਪਹਿਲਾ ਪੋਲੀ ਕਿਸਟਲਾਈਨ ਉਸ ਤੋਂ ਬਾਅਦ ਮੋਨੋ ਕਰਿਸਟ ਲਾਇਨ ਉਸ ਤੋਂ ਬਾਅਦ ਮੋਨੋਪਰਕ ਫਿਰ ਮੋਨੂ ਹਾਫ ਕੱਟ ਉਸ ਤੋਂ ਬਾਅਦ ਬਈਫੇਸ਼ੀਅਲ ਉਸ ਤੋਂ ਬਾਅਦ ਜੋ ਅੱਜ ਕੱਲ ਜੋ ਸਭ ਤੋਂ ਲੇਟੈਸਟ ਟੈਕਨੋਲੋਜੀ ਚੱਲਦੀ ਆ ਜੀ topcon |
ਯਾਨੀ ਕਿ ਜਦੋਂ ਵੀ ਤੁਸੀਂ ਸੋਲਰ ਨਾਲ ਲਗਾਉਣਾ ਸਭ ਤੋਂ ਪਹਿਲਾਂ ਇਹ ਪਤਾ ਕਰੋ ਕਿ ਕਿਹੜੀ ਟੈਕਨੋਲੋਜੀ ਬਾਜ਼ਾਰ ਦੇ ਵਿੱਚ ਨਵੀਂ ਆਈ ਹੋਈ ਆ ਉਹ ਹੀ ਲਗਾਈ ਜਾਵੇ ਕਿਉਂਕਿ ਇਹਨਾਂ ਦਾ ਕੀਮਤ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ |
7. ਛੱਤ
ਜੇਕਰ ਆਪਾਂ ਛੱਤ ਦੀ ਗੱਲ ਕਰਦੇ ਆਂ ਛੱਤ ਤੁਹਾਡੀ ਕੰਕਰੀਟ ਲੈਟਰ ਦੀ ਹੋਵੇ ਤਾਂ ਸਭ ਤੋਂ ਬਿਹਤਰ ਕਿਉਂਕਿ ਜਦੋਂ ਮੀਂਹ ਹਨੇਰੀ ਝੱਖੜ ਆਉਂਦਾ ਤੇ ਉਦੋਂ ਫਿਰ ਟੈਲ ਬਾਲਿਆ ਵਾਲੀ ਛੱਤ ਦਾ ਨੁਕਸਾਨ ਹੋ ਸਕਦਾ ਜਾਂ ਉਸਦਾ ਜਿਹੜਾ ਸਟਰਕਚਰ ਆ ਉਹ ਇਸ ਤਰਾਂ ਦਾ ਲਗਾਇਆ ਜਾਵੇ ਕਿ ਇਹਦੇ ਤੇ ਕੋਈ ਵੀ ਜਲਦੀ ਮੀਂਹ ਹਨੇਰੀ ਦਾ ਅਸਰ ਨਾ ਹੋਵੇ |
8. ਚੰਗੀ ਕੰਪਨੀ ਦੇ ਸੋਲਰ ਪੈਨਲ ਦੀ ਚੋਣ
ਚੰਗੀ ਕੁਆਲਿਟੀ ਦੇ ਸੋਲਰ ਪੈਨਲਾਂ ਦੀ ਚੋਣ ਜਿਵੇਂ ਆਪਾਂ ਉੱਪਰ ਗੱਲ ਕਰ ਚੁੱਕੇ ਆਂ ਕਿ ਨਵੀਂ ਟੈਕਨੋਲੋਜੀ ਦੇ ਨਾਲ ਨਾਲ ਵਧੀਆ ਕੰਪਨੀ ਦੇ ਸੋਲਰ ਪੈਨਲ ਵੀ ਲਗਾਉਣੇ ਚਾਹੀਦੇ ਆ ਕਿਉਂਕਿ ਅਕਸਰ ਹੀ ਦੇਖਿਆ ਗਿਆ ਕਿ ਜਿਹੜੇ ਸਸਤੇ ਪੈਨਲ ਆ ਇਹਨਾਂ ਦੇ ਵਿੱਚ ਮਾਈਕਰੋ ਕਰੈਕਸ ਆ ਜਾਂਦੇ ਆ ਜਾਨੀ ਕਿ ਜਿਹੜੇ ਸੈਲ ਆ ਉਹ ਵਿੱਚੋਂ ਟੁੱਟ ਜਾਂਦੇ ਆ |
ਜਦੋਂ ਇਹ ਸੈੱਲ ਟੁੱਟ ਜਾਣ ਤਾਂ ਤੁਹਾਨੂੰ ਜਿਹੜੀ ਇਹਨਾਂ ਦੀ ਊਰਜਾ ਉਹ ਪੂਰੀ ਨਹੀਂ ਮਿਲਣੀ ਇਸ ਲਈ ਕਦੇ ਵੀ ਹਲਕੀ ਕੁਆਲਿਟੀ ਦੇ ਪੈਨਲ ਨਾ ਲਗਾਓ |
ਕੁਛ ਲੋਕ ਬਾਜ਼ਾਰ ਦੇ ਵਿੱਚ ਪੁਰਾਣੇ ਸੋਲਰ ਪੈਨਲ ਵੀ ਵੇਚਦੇ ਹਨ ਜੇਕਰ ਤੁਹਾਨੂੰ ਬਹੁਤ ਘੱਟ ਕੀਮਤ ਦੇ ਮਿਲਦੇ ਹਨ ਤਾਂ ਤੁਸੀਂ ਲੈ ਸਕਦੇ ਹੋ ਨਹੀਂ ਤਾਂ ਕੋਸ਼ਿਸ਼ ਕਰੋ ਕਿ ਨਵੇਂ ਸੋਲਰ ਪੈਨਲ ਹੀ ਲਗਾਓ ਜੇਕਰ ਅੱਜ ਤਕਰੀਬਨ ਸੋਲਰ ਪੈਨਲ ਦੀ ਕੀਮਤ ਜਿਹੜਾ ਕਿ 540 ਵਾਟ ਦਾ ਕੀਮਤ 8000 ਤੋਂ 10 ਹਜਾਰ ਰੁਪਏ ਦਾ ਮਿਲ ਜਾਂਦਾ ਇਹ ਜੇਕਰ ਤੁਹਾਨੂੰ ਪੁਰਾਣੇ ਜਮਾਨੇ ਦੇ ਜਿਹੜੇ ਸੋਲਰ ਪੈਨਲ ਆ 330 ਵਾਟ ਦੇ ਉਹ 2000 ਦਾ ਪੈਨਲ ਮਿਲਦਾ ਤਾਂ ਜਾਇਜ਼ ਹੈ ਜੇਕਰ ਉਹ ਤੁਹਾਨੂੰ 5000 ਦਾ ਪੈਨਲ ਮਿਲਦਾ ਤਾਂ ਉਸ ਦੀ ਜਗ੍ਹਾ ਤੁਸੀਂ ਨਵਾਂ ਪੈਨਲ ਹੀ ਲਗਾਓ |
ਕਿਉਂਕਿ ਉਸਨੇ ਜਗ੍ਹਾ ਵੀ ਜਿਆਦਾ ਰੋਕਣੀ ਹ ਬਾਕੀ ਉਸਦੀ ਜਿਹੜੀ ਐਫੀਸੈਂਸੀ ਆ ਉਹ ਵੀ ਕਾਫੀ ਘੱਟ ਚੁੱਕੀ ਹੁੰਦੀ ਆ ਤੇ ਉਸਨੇ 350 ਵਾਟ ਦੇ ਪੈਨਲ ਨੇ ਜਿਆਦਾ ਤੋਂ ਜਿਆਦਾ ਤੁਹਾਨੂੰ 200 ਵਾਟ ਪਾਵਰ ਹੀ ਦੇਣੀ ਹੈ |
ਕੁਝ ਕੁ ਗੱਲਾਂ ਦੀ ਜਾਣਕਾਰੀ ਦੇਣ ਦੀ ਕੋਸਿਸ ਕੀਤੀ ਜੋ ਤੁਹਾਡੇ ਕੰਮ ਆ ਸਕਦੇ ਹਨ ਪੋਸਟ ਪੜਨ ਲਈ ਧੰਨਵਾਦ ਜੀ |
0 Comments