2kw solar system price in india 2025 with subsidy
ਸਤਿ ਸ੍ਰੀ ਅਕਾਲ ਜੀ ,
ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰਨ ਲੱਗੇ ਆਂ 2 ਕਿਲੋਵਾਟ ਬਿਨਾ ਬੈਟਰੀ ਦੇ ਸੋਲਰ ਸਿਸਟਮ ਜੋ ਕਿ ਸਬਸਿਡੀ ਕੱਟ ਕੇ ਬਹੁਤ ਸਸਤਾ ਪੈਂਦਾ ਆਜੋ ਇਸ ਬਾਰੇ ਜਾਣਦੇ ਹਾਂ।
ਬਿਨਾਂ ਬੈਟਰੀ ਵਾਲਾ ਸੋਲਰ ਕੰਮ ਕਿਵੇਂ ਕਰਦਾ ?
ਜਦੋਂ ਵੀ ਗੱਲ ਆਵੇਗੀ ਬਿਨਾਂ ਬੈਟਰੀ ਦੇ ਸੋਲਰ ਸਿਸਟਮ ਤਾਂ ਉਦੋਂ ਹੀ ਇਹ ਸਮਝ ਲਿਓ ਵੀ ਇਹ ਓਨ ਗਰਿੱਡ ਹੈ, ਜਿਸ ਨੂੰ ਗਰਿੱਡ ਟਾਈ ਵੀ ਕਿਹਾ ਜਾਂਦਾ , ਜਾਣੀ ਕੇ ਇਹ ਸੋਲਰ ਸਿਸਟਮ ਬਿਜਲੀ ਬੋਰਡ ਨਾਲ ਜੁੜੇਗਾ ,ਆਪਾਂ ਨੂੰ ਜਿੰਨੀ ਬਿਜਲੀ ਦੀ ਲੋੜ ਹੈ ਓਨੀ ਵਰਤ ਕੇ ਬਾਕੀ ਬਿਜਲੀ ਬੋਰਡ ਨੂੰ ਵਾਪਸ ਆਪਣੇ ਘਰ ਦੇ ਸੋਲਰ ਸਿਸਟਮ ਤੋਂ ਬਿਜਲੀ ਵਾਪਸ ਭੇਜ ਦੇਵਾਗੇ।
2 ਕਿਲੋ ਵਾਟ ਸੋਲਰ ਸਿਸਟਮ ਬਿਜਲੀ ਕਿੰਨੀ ਬਣਾ ਦਿੰਦਾਂ ?
ਆਪਣੇ ਛੋਟੇ ਘਰ ਦੇ ਲਈ ਜਾਂ ਛੋਟੀ ਦੁਕਾਨ ਦੇ ਲਈ ਜਿੱਥੇ ਤੁਹਾਡੀ ਹਰ ਰੋਜ ਦੀਆਂ 8 ਤੋਂ 10 ਯੂਨਿਟਾਂ ਦੀ ਖਪਤ ਹੈ ਤਾ ਤੁਹਾਨੂੰ ਇਹ ਬਹੁਤ ਵਧੀਆ ਰਹੇਗਾ। ਇੱਕ ਦਿਨ ਦੇ ਵਿੱਚ ਅੱਠ ਤੋਂ 10 ਯੂਨਿਟ ਬਣਾ ਦਿੰਦਾ।
2 ਕਿਲੋ ਵਾਟ ਬਿਨਾਂ ਬੈਟਰੀ ਸੋਲਰ ਸਿਸਟਮ ਕਿੰਨੇ ਰੁਪਏ ਦਾ ?
ਆਪਾਂ ਇੱਕ ਅੰਦਾਜਨ ਕੀਮਤ ਦੀ ਲਿਸਟ ਬਣਾਈ ਹੈ ਜਿਸ ਨਾਲ ਕੀਮਤ ਬਾਰੇ ਜਾਣਕਾਰੀ ਮਿਲ ਜਾਵੇਗੀ।
4 ਸੋਲਰ 540 ਵਾਟ = 50000 ਅੰਦਾਜਾ
2kw ਇਨਵਰਟਰ =14000
ਬਿਜਲੀ ਬੋਰਡ ਖਰਚ =10000
ਐਸੇਸਰੀ =10000
3 ਅਰਥ = 9000
ਲੇਬਰ ਟਰਾਂਸਪੋਰਟ ਆਦਿ =10000
------------------------------------
ਟੋਟਲ ਖਰਚ 103000
ਨੋਟ : ਉੱਪਰ ਦਿੱਤੇ ਹੋਏ ਖਰਚ ਇੱਕ ਅੰਦਾਜਨ ਮੁਤਾਬਕ ਹੈ ,ਕੀਮਤ ਇਸ ਤੋਂ ਥੋੜੀ ਘੱਟ ਜਾਂ ਵੱਧ ਹੋ ਸਕਦੀ ਹੈ।
2 ਕਿਲੋ ਵਾਟ ਬਿਨਾਂ ਬੈਟਰੀ ਸੋਲਰ ਸਿਸਟਮ ਕਿੰਨੇ ਰੁਪਏ ਦੀ ਸਬਸਿਡੀ ਮਿਲਦੀ ?
ਸਰਕਾਰ ਵੱਲੋਂ 1 ਕਿਲੋ ਵਾਟ ਤੋਂ ਲੈ ਕੇ 10 ਕਿਲੋ ਵਾਟ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ ਮੈਂ ਹੇਠਾਂ ਇੱਕ ਫੋਟੋ ਲਗਾ ਰਿਹਾ ਹਾਂ।
ਜਿਵੇ ਤੁਸੀਂ ਉੱਪਰ ਵੇਖ ਰਹੇ ਹੋ ਕਿ 2 ਕਿਲੋ ਵਾਟ ਤੱਕ 300000 ਪਰ ਕਿਲੋਵਾਟ ਮਿਲਦੀ ਹੈ , ਇਸ ਤਰਾਂ 2 ਕਿਲੋ ਵਾਟ ਤੇ 60000 ਸਬਸਿਡੀ ਮਿਲੇਗੀ। ਇਸ ਹਿਸਾਬ ਨਾਲ 2 ਕਿਲੋਵਾਟ ਦਾ ਖਰਚ 40000 ਹੀ ਰਹਿ ਜਾਵੇਗਾ।
2 ਕਿਲੋ ਵਾਟ ਬਿਨਾਂ ਬੈਟਰੀ ਸੋਲਰ ਸਿਸਟਮ ਕਿਵੇਂ ਲੱਗੇਗਾ ?
ਹੁਣ ਸਰਕਾਰ ਨੇ ਆਪਣੀ ਵੈੱਬ ਸਾਈਟ ਤੇ ਇਹ ਚੀਜਾਂ ਪਾ ਦਿੱਤੀਆਂ ਜਿਸ ਨੂੰ ਵੇਖ ਕੇ ਹਰ ਬੰਦਾ ਇਹ ਸੋਚਦਾ ਵੀ ਕੰਮ ਤਾ ਸਸਤਾ ਹੀ ਹੈ 40000 ਵਿੱਚ ਛੋਟੇ ਘਰ ਦੀ ਬਿਜਲੀ ਮੁਫ਼ਤ ਹੋ ਜਾਵੇਗੀ , ਪਰ ਇਸਨੂੰ ਲਾਗਾਵੇਗਾ ਕੌਣ ,ਜਿਸ ਵੀ ਏਜੰਸੀ ਕੋਲ ਤੁਸੀਂ ਇਸ ਬਾਰੇ ਗੱਲ ਕਰੋਗੇ ਉਹ ਤੁਹਾਨੂੰ ਕਦੇ ਵੀ ਇਸ ਰਾਏ ਨਹੀਂ ਦੇਵੇਗਾ।
ਕਾਰਨ ਇਹ ਹੈ ਏਜੰਸੀ ਨੂੰ ਇਸ ਵਿੱਚ ਖ਼ਰਚੇ ਜਿਆਦਾ ਪੈ ਜਾਂਦੇ ਜਿਸ ਕਾਰਨ ਉਹਨਾਂ ਨੂੰ ਬੱਚਤ ਘੱਟ ਹੁੰਦੀ ਹੈ, ਕਿਉਂਕਿ ਜੇ ਕਰ ਸਬਸਿਡੀ ਲੈਣੀ ਹੈ ਤਾ ਜੋ ਵੀ ਏਜੰਸੀ ਕੋਲ ਲਾਇਸੈਂਸ ਹੈ ਉਸ ਦੇ ਰਾਹੀਂ ਹੀ ਮਿਲੇਗੀ।
ਜੇਕਰ ਤੁਸੀਂ ਆਮ ਬੰਦੇ ਤੋਂ ਲਾਗਵਾਓਗੇ ਤਾ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ, ਤੁਹਾਨੂੰ ਪੂਰੇ ਪੈਸੇ ਦੇਣੇ ਪੈਣਗੇ। ਕਾਫ਼ੀ ਲੋਕਾਂ ਨੇ ਸਰਕਾਰ ਦੀ ਇਸ ਵੈੱਬ ਸਾਈਟ ਤੇ ਆਪਣਾ ਨਾਮ ਰਜਿਸਟਰ ਕੀਤਾ ਵੀ ਹੋਇਆ ਹੈ , ਉਹ ਉਡੀਕ ਕਰਦੇ ਹੋਣਗੇ ਕੇ ਸਾਨੂ ਆਪਣੇ ਆਪ ਕੋਈ ਫੋਨ ਆਵੇਗਾ ਸੋਲਰ ਲਗਵਾਉਣ ਲਈ ਪਰ ਤੁਸੀਂ ਉਡੀਕ ਨਾ ਰਖਿਓ। ਕਿਸੇ ਵੀ ਏਜੰਸੀ ਕੋਲ ਤੁਹਾਨੂੰ ਖੁਦ ਜਾਣਾ ਪਵੇਗਾ।
ਇਸ ਤੋਂ ਅਗੇ ਜੋ ਵੀ ਅੱਪਡੇਟ ਆਵੇਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ।
1 Comments
ਜੋ ਬਿਜਲੀ ਤੁਸੀਂ ਗਰਿੱਡ ਨੂੰ ਵਾਪਸ ਭੇਜਦੇ ਹੋ ਉਹ ਬਿਜਲੀ ਬੋਰਡ ਕਿਸ ਰੇਟ ਤੇ ਖਰੀਦਦਾ ਹੈ ?
ReplyDelete